Train service

ਬਿਆਸ ਦਰਿਆ ’ਚ ਹੜ੍ਹ ਕਾਰਨ ਰੱਦ ਕੀਤੀਆਂ 5 ਯਾਤਰੀ ਰੇਲਗੱਡੀਆਂ

ਫਿਰੋਜ਼ਪੁਰ, 1 ਸਤੰਬਰ : ਬਿਆਸ ਦਰਿਆ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹੜ੍ਹਾਂ ਕਾਰਨ ਰੇਲਵੇ ਵਿਭਾਗ ਨੇ ਸੋਮਵਾਰ ਨੂੰ ਪੰਜ ਪੈਸੇਂਜਰ ਰੇਲਗੱਡੀਆਂ ਨੂੰ ਮੁਕੰਮਲ ਰੱਦ ਕਰ ਦਿੱਤਾ । ਇਨ੍ਹਾਂ ’ਚ ਬਿਆਸ-ਤਰਨਤਾਰਨ-ਬਿਆਸ ਵਿਚਾਲੇ ਚੱਲਣ ਵਾਲੀਆਂ 4 ਰੇਲਗੱਡੀਆਂ ਅਤੇ ਜਲੰਧਰ-ਅੰਬਾਲਾ ਵਿਚਾਲੇ ਚੱਲਣ ਵਾਲੀ 1 ਪੈਸੇਂਜਰ ਰੇਲਗੱਡੀ ਸ਼ਾਮਲ ਹੈ । ਜਲੰਧਰ ਸਟੇਸ਼ਨ ’ਤੇ ਪਾਣੀ ਭਰਿਆ ਹੋਣ ਕਾਰਨ ਜਲੰਧਰ-ਅੰਬਾਲਾ ਗੱਡੀ ਕੈਂਸਲ ਕੀਤੀ ਗਈ ਹੈ ।

Read More : ਘਰ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਇਕ ਗੰਭੀਰ ਜ਼ਖਮੀ

Leave a Reply

Your email address will not be published. Required fields are marked *