ਅੰਮ੍ਰਿਤਸਰ :-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਛੋਟਾ ਫਤਿਹਵਾਲ ਦੇ ਇਲਾਕੇ ਵਿਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਨਾਲ ਮਿਲ ਕੇ ਇਕ ਸਾਂਝੇ ਅਾਪ੍ਰੇਸ਼ਨ ਦੌਰਾਨ 2 ਸਮੱਗਲਰਾਂ ਨੂੰ 5 ਕਰੋੜ ਦੀ ਹੈਰੋਇਨ ਸਮੇਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਵੇਂ ਸਮੱਗਲਰ ਸਰਹੱਦੀ ਪਿੰਡ ਸਰੰਗਦੇਵ ਦੇ ਰਹਿਣ ਵਾਲੇ ਹਨ ਜੋ ਹੈਰੋਇਨ ਦੀ ਖੇਪ ਨੂੰ ਸਪਲਾਈ ਕਰਨ ਲਈ ਜਾ ਰਹੇ ਸਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
