ਦੇਵੀਗੜ੍ਹ, 3 ਸਤੰਬਰ :- ਬੀਤੀ ਰਾਤ ਕਰੀਬ 2.30 ਵਜੇ ਦੇ ਕਰੀਬ ਜ਼ਿਲਾ ਪਟਿਆਲਾ ਵਿਚ ਪੈਂਦੇ ਥਾਣਾ ਜੁਲਕਾਂ ਅਧੀਨ ਪਿੰਡ ਅਹਿਰੂ ਕਲਾਂ ਵਿਖੇ ਬਾਰਿਸ਼ ਦੌਰਾਨ ਮੱਝਾਂ ਵਾਲੇ ਬਰਾਂਡੇ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 3 ਮੱਝਾਂ ਮਰ ਗਈਆਂ ਹਨ ਅਤੇ ਇਕ ਬੇਹੋਸ਼ ਪਈ ਹੈ। ਇਹ ਮੱਝਾਂ ਬਲਦੇਵ ਕੁਮਾਰ ਪੁੱਤਰ ਵਜ਼ੀਰ ਚੰਦ ਦੀਆਂ ਸਨ, ਜੋ ਕਿ ਬਰਾਂਡੇ ’ਚ ਬੰਨੀਆਂ ਹੋਈਆਂ ਸਨ। ਇਸ ਸਬੰਧੀ ਥਾਣਾ ਜੁਲਕਾਂ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਪਹੰੁਚੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਹੋਏ ਨੁਕਸਾਨ ਦਾ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੁਆਇਆ ਜਾਵੇ।
ਇਸ ਸਮੇਂ ਜੀਤ ਸਿੰਘ ਮੀਰਾਂਪੁਰ ਸਾਬਕਾ ਚੇਅਰਮੈਨ, ਹਰਵੀਰ ਸਿੰਘ ਥਿੰਦ ਬਲਾਕ ਪ੍ਰਧਾਨ, ਅਸ਼ਵਨੀ ਬੱਤਾ, ਮਹਿਕ ਗਰੇਵਾਲ ਨੈਣਾ, ਅਮਰਜੀਤ ਸਿੰਘ ਪੀ.ਏ., ਜਰਨੈਲ ਸਿੰਘ ਚੰਹੁਟ, ਦੇਬਣ ਹਾਜੀਪੁਰ, ਮਨੋਜ ਕੁਮਾਰ, ਸੋਹਨ ਲਾਲ, ਮਨਦੀਪ ਕੌਰ ਆਦਿ ਵੀ ਹਾਜ਼ਰ ਸਨ।
Read More : ਰਾਵੀ ਦਰਿਆ ‘ਚ ਮੁੜ ਛੱਡਿਆ ਡੇਢ ਲੱਖ ਕਿਊਸਿਕ ਪਾਣੀ