1.52 ਕਰੋੜ ਦੀ ਧੋਖਾਦੇਹੀ ਕਰਨ ਵਾਲਾ ਅੰਤਰਰਾਜੀ ਸਾਇਬਰ ਅਪਰਾਧੀ ਸੂਰਤ ਤੋਂ ਗ੍ਰਿਫਤਾਰ

ਪਠਾਨਕੋਟ ਵਿਚ ਪੀ. ਐੱਸ. ਸਾਇਬਰ ਕ੍ਰਾਈਮ ਟੀਮ ਨੇ ਸੂਰਤ (ਗੁਜਰਾਤ) ਤੋਂ ਇਕ ਮੁਲਜ਼ਮ ਮੋਰਾਡੀਆ ਪਰੇਸ਼ ਭਾਈ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਐਫ.ਆਈ.ਆਰ.ਨੰਬਰ 08/2024 ਧਾਰਾ 318(4), 61(2) ਬੀਐਨਐੱਸ, 66ਡੀ ਆਈਟੀ ਐਕਟ, ਪੀ.ਐੱਸ. ਸਾਇਬਰ ਕ੍ਰਾਈਮ, ਪੀਟੀਕੇ ਦੇ ਤਹਿਤ ਕਾਰਵਾਈ ਕੀਤੀ ਗਈ।

ਜਾਣਕਾਰੀ ਮੁਤਾਬਕ, ਪੀੜਤ ਨੂੰ ਇਕ ਨਾ-ਮਾਲੂਮ ਵਟਸਐਪ ਗਰੁੱਪ ਵਿਚ ਜੋੜਿਆ ਗਿਆ ਸੀ, ਜਿੱਥੇ ਸਟਾਕ ਮਾਰਕੀਟ ਵਿਚ ਨਿਵੇਸ਼ ਦੇ ਟਿਪਸ ਸਾਂਝੇ ਕੀਤੇ ਗਏ ਸਨ। ਇਸ ਦੌਰਾਨ ਠੱਗਾਂ ਨੇ ਪੀੜਤ ਨੂੰ ਵੱਡੇ ਰਿਟਰਨ ਦਾ ਲਾਲਚ ਦਿੱਤਾ ਅਤੇ ਉਨ੍ਹਾਂ ਨੂੰ ਆਪਣੀਆਂ ਫਰਜ਼ੀ ਵੈਬਸਾਈਟਾਂ ਦੀ ਵਰਤੋਂ ਕਰ ਕੇ ਵੱਡਾ ਪੈਸਾ ਨਿਵੇਸ਼ ਕਰਨ ਲਈ ਕਿਹਾ।

ਪੀੜਤ ਨੇ ਫਰਜ਼ੀ ਨਿਵੇਸ਼ ਵੈਬਸਾਈਟਾਂ ਵਿਚ ਲਗਭਗ 1.52 ਕਰੋੜ ਰੁਪਏ ਨਿਵੇਸ਼ ਕੀਤੇ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸਨੇ ਆਪਣੇ ਹੋਰ ਸਹਿ-ਮੁਲਜ਼ਮਾਂ ਨਾਲ ਮਿਲ ਕੇ ਨਿਕਲੀਆਂ ਫਰਜ਼ੀ ਸਟਾਕ ਵੈਬਸਾਈਟਾਂ ਵਿਚ ਨਿਵੇਸ਼ ਦਾ ਲਾਲਚ ਦਿੱਤਾ ਸੀ। ਗ੍ਰਿਫਤਾਰ ਮੁਲਜ਼ਮ ਸੂਰਤ ਸ਼ਹਿਰ ਤੋਂ ਕੰਮ ਕਰ ਰਿਹਾ ਸੀ। ਪਠਾਨਕੋਟ ਪੁਲਸ ਦੀ ਸਾਇਬਰ ਕ੍ਰਾਈਮ ਟੀਮ ਉਸਦਾ ਟਰਾਂਜ਼ਿਟ ਰਿਮਾਂਡ ਲੈ ਕੇ ਉਸਨੂੰ ਪਠਾਨਕੋਟ ਕੋਰਟ ਵਿਚ ਪੇਸ਼ ਕਰੇਗੀ।

Leave a Reply

Your email address will not be published. Required fields are marked *