ਗੰਨੇ ਨਾਲ ਲੱਦੀ ਟਰੈਕਟਰ-ਟਰਾਲੀ ਦਰਿਆ ’ਚ ਡਿੱਗੀ
ਜ਼ਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ’ਤੇ ਅੱਜ ਉਸ ਵੇਲੇ ਵੱਡਾ ਹਾਦਸਾ ਹੋ ਗਿਆ, ਜਦ ਇਕ ਕਿਸਾਨ ਆਪਣੀ ਟਰੈਕਟਰ-ਟਰਾਲੀ ’ ਤੇ ਗੰਨਾ ਲੱਦ ਕੇ ਲਿਜਾ ਰਿਹਾ ਸੀ, ਕਿ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ-ਟਰਾਲੀ ਦਰਿਆ ’ਚ ਡਿੱਗ ਗਈ।
ਇਸ ਸਬੰਧੀ ਜਾਣਕਾਰੀ ਅਨੁਸਾਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਪਿੰਡ ਝੂਮਰ ਦਾ ਇਕ ਕਿਸਾਨ ਆਪਣਾ ਗੰਨਾ ਟਰੈਕਟਰ-ਟਰਾਲੀ ’ਤੇ ਲੱਦ ਕੇ ਪਨਿਆੜ ਮਿੱਲ ’ਚ ਲਿਜਾ ਰਿਹਾ ਸੀ, ਜਦ ਉਹ ਮਕੌੜਾ ਪੱਤਣ ’ਤੇ ਪਲਟੂਨ ਪੁਲ ਰਾਹੀਂ ਲੰਘ ਰਿਹਾ ਸੀ ਤਾਂ ਪੁਲ ਦੇ ਕਿਨਾਰੇ ’ਤੇ ਆ ਕੇ ਟਰੈਕਟਰ ਉੱਪਰ ਵਾਲੀ ਸਾਈਡ ਨੂੰ ਚਾੜਨ ਲੱਗਾ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰੈਕਟਰ-ਟਰਾਲੀ ਫਿਰ ਵਾਪਸ ਬੈਕ ਵਾਲੀ ਸਾਈਡ ਨੂੰ ਚਲ ਗਈ ਅਤੇ ਜਾ ਕੇ ਦਰਿਆ ’ਚ ਡਿੱਗ ਗਈ, ਇਸ ਦੌਰਾਨ ਟਰੈਕਟਰ ਚਾਲਕ ਨੇ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਵਾਲ ਵਾਲ ਬਚ ਗਿਆ ਹੈ ਪਰ ਕਿਸਾਨ ਦਾ ਕਮਾਦ ਅਤੇ ਟਰੈਕਟਰ ਟਰਾਲੀ ਦਾ ਕਾਫੀ ਵੱਡਾ ਨੁਕਸਾਨ ਹੋਇਆ।
