ਨਵੀਂ ਦਿੱਲੀ : ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਇਕ ਨਿਯਮਤ ਉਡਾਣ ‘ਤੇ ਭਾਰਤੀ ਹਵਾਈ ਫ਼ੌਜ ਦਾ ਇਕ ਲੜਾਕੂ ਜਹਾਜ਼ ਮਿਰਾਜ 2000 ਇਕ ਖੇਤ ਵਿਚ ਹਾਦਸਾਗ੍ਰਸਤ ਹੋ ਪਿਆ ਅਤੇ ਉਸ ਨੂੰ ਅੱਗ ਲੱਗ ਗਈ। ਹਾਦਸੇ ਵਿਚ ਦੋ ਪਾਇਲਟ ਜ਼ਖ਼ਮੀ ਹੋ ਗਏ। ਇਹ ਘਟਨਾ ਸੁਨਾਰੀ ਚੌਕੀ ਦੇ ਨੇੜੇ ਵਾਪਰੀ।
ਜਾਣਕਾਰੀ ਅਨੁਸਾਰ ਲੜਾਕੂ ਜਹਾਜ਼ ਜ਼ਿਲ੍ਹੇ ਦੇ ਬਹਰੇਟਾ ਸਾਨੀ ਪਿੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲੱਗਿਆ ਕਿ ਜਹਾਜ਼ ਦੇ ਟੁਕੜੇ ਅੱਗ ਦੀਆਂ ਲਪਟਾਂ ਵਿਚ ਘਿਰੇ ਹੋਏ ਸਨ, ਮਲਬੇ ਤੋਂ ਧੂੰਏਂ ਦੇ ਗੁਬਾਰ ਉੱਠ ਰਹੇ ਸਨ।
ਆਈ. ਏ. ਐਫ. ਨੇ ਐਕਸ ‘ਤੇ ਪੋਸਟ ਕੀਤਾ
“ਆਈ. ਏ. ਐਫ. ਦਾ ਇਕ ਮਿਰਾਜ 2000 ਜਹਾਜ਼ ਸ਼ਿਵਪੁਰੀ (ਗਵਾਲੀਅਰ) ਦੇ ਨੇੜੇ ਅੱਜ ਇਕ ਨਿਯਮਤ ਸਿਖਲਾਈ ਉਡਾਣ ਦੌਰਾਨ, ਸਿਸਟਮ ਵਿਚ ਖਰਾਬੀ ਆਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਈ. ਏ. ਐਫ. ਦੁਆਰਾ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਮਿਰਾਜ 2000, ਇਕ ਬਹੁ-ਭੂਮਿਕਾ ਵਾਲਾ ਲੜਾਕੂ ਜਹਾਜ਼, ਫਰਾਂਸ ਦੀ ਦਸੌਲਟ ਐਵੀਏਸ਼ਨ ਦੁਆਰਾ ਵਿਕਸਤ ਕੀਤਾ ਗਿਆ ਸੀ। ਇਸਨੇ ਪਹਿਲੀ ਵਾਰ 1978 ਵਿੱਚ ਉਡਾਣ ਭਰੀ ਸੀ ਅਤੇ 1984 ਵਿੱਚ ਫਰਾਂਸੀਸੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਕੁੱਲ 600 ਮਿਰਾਜ 2000 ਜਹਾਜ਼ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਅੱਧੇ ਭਾਰਤ ਸਮੇਤ ਅੱਠ ਦੇਸ਼ਾਂ ਨੂੰ ਨਿਰਯਾਤ ਕੀਤੇ ਗਏ ਸਨ।+
ਸਥਾਨਕ ਅਧਿਕਾਰੀਆਂ ਨੇ ਤੁਰੰਤ ਇਕ ਬਚਾਅ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ। ਸਥਾਨਕ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ ਹਨ ਅਤੇ ਜ਼ਖਮੀ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਰਿਪੋਰਟ ਅਨੁਸਾਰ ਰੱਖਿਆ ਅਧਿਕਾਰੀਆਂ ਦੇ ਅਨੁਸਾਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ।
