ਲੁਧਿਆਣਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸੀ. ਆਈ. ਏ. ਸਟਾਫ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਦੇ ਰੂਪ ਵਿਚ ਖੁਦ ਨੂੰ ਪੇਸ਼ ਕਰ ਕੇ ਚੀਮਾ ਚੌਕ ਨੇੜੇ ਇਕ ਨਿੱਜੀ ਫਰਮ ਦੇ ਕਰਮਚਾਰੀ ਨੂੰ ਬਾਈਕ ‘ਤੇ ਅਗਵਾ ਕਰ ਲਿਆ ਗਿਆ ਅਤੇ 14 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ। ਸੂਚਨਾ ਮਿਲਣ ‘ਤੇ ਮੋਤੀ ਨਗਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਸ਼ੱਕ ਹੈ ਕਿ ਉਸ ਸ਼ਖਸ ਨੇ ਲੁੱਟ ਦੀ ਕਹਾਣੀ ਬਣਾਈ ਹੈ। ਪੁਲਿਸ ਨੇ ਉਸਦੇ ਕਰਮਚਾਰੀ ਰਾਜਨ ਗੋਇਲ ਦੀ ਸ਼ਿਕਾਇਤ ‘ਤੇ ਹਰਪ੍ਰੀਤ ਉਰਫ਼ ਹੈਰੀ ਨਾਮਕ ਸ਼ਖਸ ਦੇ ਐੱਫ. ਆਈ. ਆਰ. ਦਰਜ ਕਰ ਲਈ ਹੈ।
ਏ. ਡੀ. ਸੀ. ਪੀ. ਸਿਟੀ-4 ਪ੍ਰਭਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਰਪ੍ਰੀਤ ਹੈਰੀ ਦਾ ਫ਼ੋਨ ਆਇਆ, ਜਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਇਕ ਵਪਾਰੀ ਤੋਂ ਭੁਗਤਾਨ ਲੈਣ ਲਈ ਚੀਮਾ ਚੌਕ ਭੇਜਿਆ ਸੀ। ਜਦੋਂ ਉਹ ਪੈਸੇ ਲੈ ਕੇ ਫਰਮ ਵਾਪਸ ਆ ਰਿਹਾ ਸੀ, ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਆਪਣੇ ਆਪ ਨੂੰ ਸੀ. ਆਈ. ਏ. ਸਟਾਫ ਦੇ ਪੁਲਿਸ ਕਰਮਚਾਰੀ ਹੋਣ ਦਾ ਦਾਅਵਾ ਕਰਦੇ ਹੋਏ ਉਸਨੂੰ ਚੈਕਿੰਗ ਦੇ ਬਹਾਨੇ ਰੋਕਿਆ ਅਤੇ ਉਸ ‘ਤੇ ਕਾਲਾ ਧਨ ਲੈ ਕੇ ਜਾਣ ਦਾ ਦੋਸ਼ ਲਗਾਇਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਾਂਚ ਦੇ ਬਹਾਨੇ ਮੁਲਜ਼ਮਾਂ ਨੇ ਉਸਨੂੰ ਆਪਣੀ ਬਾਈਕ ‘ਤੇ ਬਿਠਾਇਆ ਅਤੇ ਬਾਈਕ ਨੂੰ ਇੱਧਰ-ਉੱਧਰ ਘੁੰਮਾਉਂਦੇ ਰਹੇ। ਇਕ ਘੰਟੇ ਬਾਅਦ, ਦੋਸ਼ੀ ਉਸਨੂੰ ਚੀਮਾ ਚੌਕ ਨੇੜੇ ਛੱਡ ਗਏ ਅਤੇ ਨਕਦੀ ਨਾਲ ਭਰਿਆ ਬੈਗ ਲੈ ਕੇ ਭੱਜ ਗਏ।
ਏ. ਡੀ. ਸੀ. ਪੀ. ਨੇ ਕਿਹਾ ਕਿ ਦੋਸ਼ੀ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਹੈ। ਜਾਂਚ ਜਾਰੀ ਹੈ ਅਤੇ ਪੁਲਿਸ ਜਲਦੀ ਹੀ ਮਾਮਲੇ ਨੂੰ ਸੁਲਝਾ ਲਵੇਗੀ।
