ਕਿਹਾ-ਵਿਕਸਿਤ ਭਾਰਤ ਦੇਸ਼ ਦਾ ਸੁਪਨਾ ਨਹੀਂ, ਸਗੋਂ ਟੀਚਾ ਹੈ
ਮੋਹਾਲੀ :- ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ 19 ਫ਼ਰਵਰੀ ਨੂੰ ਪੰਜਾਬ ਦੌਰੇ ’ਤੇ ਹਨ। ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚਣ ’ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਹਰਿਆਣਾ ਦੇ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਚੰਡੀਗੜ੍ਹ ਦੇ ਮੇਅਰ ਮੌਜੂਦ ਰਹੇ। ਉਥੇ ਹੀ ਉਨ੍ਹਾਂ ਨੇ ਮੋਹਾਲੀ ਵਿਚ ਨੈਸ਼ਨਲ ਐਗਰੀ ਫ਼ੂਡ ਐਂਡ ਬਾਇਓਮੈਨੂਫ਼ੈਕਚਰਿੰਗ ਇੰਸਟੀਚਿਊਟ ਨਾਬੀ ਵਿਚ ਸ਼ਿਰਕਤ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਵਿਕਸਿਤ ਭਾਰਤ ਦੇਸ਼ ਦਾ ਸੁਪਨਾ ਨਹੀਂ, ਸਗੋਂ ਇਕ ਟੀਚਾ ਹੈ।
ਇਸ ਮੌਕੇ ਉਪ ਰਾਸ਼ਟਰਪਤੀ ਧਨਖੜ ਨੇ ਕਿਹਾ ਕਿ ਭਾਰਤ ਦੀ ਆਤਮਾ ਪਿੰਡਾਂ ਵਿਚ ਵਸਦੀ ਹੈ। ਖੇਤੀ ਦਾ ਯੋਗਦਾਨ ਬੇਮਿਸਾਲ ਹੈ। ਪੇਂਡੂ ਆਰਥਿਕਤਾ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦਾ ਸੁਪਨਾ ਦੇਸ਼ ਦੇ ਪਿੰਡਾਂ ਵਿਚੋਂ ਹੀ ਨਿਕਲਦਾ ਹੈ। ਵਿਕਸਿਤ ਭਾਰਤ ਅੱਜ ਸੁਪਨਾ ਨਹੀਂ ਹੈ। ਵਿਕਸਿਤ ਭਾਰਤ ਦਾ ਸਾਡਾ ਟੀਚਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਨਾਬੀ ਦੇਸ਼ ਲਈ ਅਹਿਮ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਦੀਆਂ ਕਈ ਸਕੀਮਾਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਮੋਹਾਲੀ ਦੇ ਵਿਹੜੇ ਵਿਚ ਆਪਣੀ ਸਵਰਗੀ ਮਾਤਾ ਕੇਸਰੀ ਦੇਵੀ ਜੀ ਦੀ ਯਾਦ ਵਿਚ ਇਕ ਬੂਟਾ ਵੀ ਲਗਾਇਆ ਗਿਆ।

