Sangrur :- ਜ਼ਿਲਾ ਸੰਗਰੂਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ’ਚ ਸੰਗਰੂਰ ਦੇ ਪ੍ਰਤਾਪ ਨਗਰ ਵਿਖੇ ਰਹਿੰਦੇ 2 ਦੋਸਤਾਂ ’ਚੋਂ ਇਕ ਦੋਸਤ ਨੇ ਦੂਸਰੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰ ਕੇ ਵੱਖ-ਵੱਖ ਥਾਵਾਂ ਉੱਪਰ ਸੁੱਟ ਦਿੱਤੇ ਅਤੇ ਸਿਰ ਵੱਢ ਕੇ ਗੰਦੇ ਪਾਣੀ ਦੇ ਨਾਲੇ ਵਿਚ ਸੁੱਟ ਦਿੱਤਾ।
ਇਸ ਸਬੰਧੀ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਸ਼ਹਿਰ ਵਿਖੇ ਇਕ ਫੈਕਟਰੀ ’ਚ ਕੰਮ ਕਰਦਾ ਰਜੇਸ਼ ਕੁਮਾਰ ਸੰਗਰੂਰ ਵਿਖੇ ਪ੍ਰਤਾਪ ਨਗਰ ਵਿਚ ਰਹਿੰਦਾ ਸੀ, ਜਿਸ ਦੀ ਗੁੰਮਸ਼ੁਦਗੀ ਸਬੰਧੀ ਉਸ ਦੇ ਭਰਾਵਾਂ ਵੱਲੋਂ 25 ਫਰਵਰੀ 2025 ਨੂੰ ਥਾਣਾ ਸਿਟੀ ਸੰਗਰੂਰ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਵੱਖ-ਵੱਖ ਜਗ੍ਹਾ ਉੱਪਰ ਇਸ਼ਤਿਹਾਰ ਲਗਾ ਕੇ ਰਜੇਸ਼ ਕੁਮਾਰ ਦੀ ਗੁੰਮਸੁਦਗੀ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਇਸੇ ਦੌਰਾਨ ਰਾਜੇਸ਼ ਕੁਮਾਰ ਦੇ ਭਰਾਵਾਂ ਨੇ ਉਸਦੇ ਦੋਸਤ ਅਜੇ ਰਾਮ ਪੁੱਤਰ ਕਿਰਤੀ ਰਾਮ ਵਾਸੀ ਬਿਹਾਰ ਹਾਲ ਅਬਾਦ ਪ੍ਰਤਾਪ ਨਗਰ ਸੰਗਰੂਰ ’ਤੇ ਸ਼ੱਕ ਜ਼ਾਹਿਰ ਕੀਤਾ, ਜਿਸ ਸਬੰਧੀ ਥਾਣਾ ਸੰਗਰੂਰ ਦੀ ਪੁਲਸ ਵੱਲੋਂ ਅਜੇ ਕੁਮਾਰ ਨੂੰ ਬੁਲਾ ਕੇ ਇਸ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਰਾਜ਼ੇਸ ਕੁਮਾਰ ਦਾ ਕਤਲ ਉਸ ਵੱਲੋਂ ਕੀਤਾ ਗਿਆ ਹੈ ਤੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਕੇ ਸੋਹੀਆਂ ਸਨਾਮ ਰੋਡ ’ਤੇ ਨਾਲੇ ਵਿੱਚ ਸੁੱਟ ਦਿੱਤਾ ਹੈ।
ਪੁਲਸ ਵੱਲੋਂ ਅਜੇ ਰਾਮ ਦੀ ਨਿਸ਼ਾਨਦੇਹੀ ’ਤੇ ਮ੍ਰਿਤਕ ਰਜੇਸ਼ ਕੁਮਾਰ ਦਾ ਸਿਰ ਬਰਾਮਦ ਕਰਵਾ ਲਿਆ ਗਿਆ ਹੈ। ਪੁਲਸ ਅਨੁਾਸਰ ਮ੍ਰਿਤਕ ਰਾਜੇਸ ਕੁਮਾਰ ਦਾ ਪੋਸਟਮਾਰਟਮ ਕਰਵਾਉਣ ਲਈ ਪਟਿਆਲਾ ਵਿਖੇ ਹਸਤਪਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਅਜੇ ਰਾਮ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
