ਬੰਬ ਨਿਰੋਧਕ ਦਸਤੇ ਨੇ ਜਾਂਚ ਤੋਂ ਬਾਅਦ ਸੁਰੱਖਿਅਤ ਥਾਂ ’ਤੇ ਪਹੁੰਚਾਇਆ
ਅਜਨਾਲਾ- ਥਾਣਾ ਅਜਨਾਲਾ ਦੇ ਬਾਹਰੋਂ ਇਕ ਬੰਬ ਮਿਲਿਆ ਹੈ, ਜਿਸ ਨੂੰ ਬੰਬ ਨਿਰੋਧਕ ਦਸਤੇ ਨੇ ਜਾਂਚ ਤੋਂ ਬਾਅਦ ਕਬਜ਼ੇ ’ਚ ਲੈ ਲਿਆ ਅਤੇ ਉਸ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ।
ਡੀ. ਐੱਸ. ਪੀ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਬੰਬ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੂਤਰਾਂ ਦੀ ਮੰਨੀਏ ਤਾਂ ਮਿਲਣ ਵਾਲੀ ਸ਼ੱਕੀ ਵਸਤੂ ਬੰਬ ਹੀ ਸੀ।
ਅੱਜ ਸਵੇਰੇ 7 ਵਜੇ ਦੇ ਕਰੀਬ ਜਦੋਂ ਇਕ ਪੁਲਸ ਮੁਲਾਜ਼ਮ ਥਾਣੇ ਤੋਂ ਬਾਹਰ ਨਿਕਲਿਆ ਤਾਂ ਉਸ ਨੇ ਬਾਊਲ ਨੁੰਮਾ ਚੀਜ਼ ਦੇਖੀ, ਜਿਸ ’ਤੇ ਖਾਕੀ ਟੇਪ ਲਪੇਟੀ ਹੋਈ ਸੀ। ਬਾਊਲ ’ਚੋਂ ਕੁਝ ਤਾਰਾਂ ਬਾਹਲ ਨਿਕਲੀਆਂ ਸਨ। ਇਸ ’ਤੇ ਉਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਮਾਮਲੇ ਨੂੰ ਸ਼ੱਕੀ ਦੇਖ ਕੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ, ਜਿਸ ਨੇ ਬਾਊਲ ਨੂੰ ਕਬਜ਼ੇ ’ਚ ਲੈ ਲਿਆ, ਜੋ ਇਕ ਬੰਬ ਸੀ।
ਥਾਣੇ ਦੇ ਬਾਹਰ ਬੰਬ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਅਤੇ ਆਸ-ਪਾਸ ਦੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ । ਪੁਲਸ ਦਾ ਕਹਿਣਾ ਹੈ ਕਿ ਬਹੁਤ ਜਲਦ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।