Tarn Taran News : ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ਆਮ ਲੋਕਾਂ ਨੂੰ ਤਹਿਸੀਲਾਂ ਵਿਚ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਮਾਲ ਅਧਿਕਾਰੀਆਂ ਦੀ ਹੜਤਾਲ ਨੂੰ ਉਨ੍ਹਾਂ ਨੇ ਗੰਭੀਰਤਾ ਨਾਲ ਲਿਆ।
ਬੀਤੇ ਦਿਨ ਮੁੱਖ ਮੰਤਰੀ ਨੇ ਕਈ ਤਹਿਸੀਲਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਖੱਜਲ ਖੁਆਰ ਹੁੰਦੇ ਦੇਖਿਆ। ਲੋਕਾਂ ਦਾ ਇਹ ਹਾਲ ਦੇਖ ਕੇ ਮੁੱਖ ਮੰਤਰੀ ਆਪਣਾ ਧੀਰਜ ਖੋ ਬੈਠੇ।
ਸਿੱਟੇ ਵਜੋਂ ਉਨ੍ਹਾਂ 13 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਮੁਅੱਤਲ ਕਰ ਦਿੱਤੇ। ਇਸ ਸੂਚੀ ਵਿਚ ਲਛਮਣ ਸਿੰਘ ਦਾ ਨਾਂ ਵੀ ਸ਼ਾਮਲ ਹੈ ਜੋ ਤਰਨਤਾਰਨ ਦੀ ਤਹਿਸੀਲ ਪੱਟੀ ਵਿਖੇ ਸੇਵਾਂਵਾਂ ਨਿਭਾ ਰਹੇ ਸਨ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
