ਡੇਰਾ ਬਾਬਾ ਨਾਨਕ ਦੇ ਖੇਤਾਂ ’ਚੋਂ ਪਾਕਿਸਤਾਨੀ ਡਰੋਨ ਮਿਲਿਆ

ਡੇਰਾ ਬਾਬਾ ਨਾਨਕ, 7 ਦਸੰਬਰ-ਦੇਰ ਰਾਤ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਮੁਹਾਲ ਨੰਗਲ ਦੇ ਸਾਹਮਣੇ ਗੁਰਦੁਆਰਾ ਬਾਬਾ ਸ਼੍ਰੀ ਚੰਦ ਬਾਠ ਸਾਹਿਬ ਵੱਲੋਂ ਖਰੀਦੀ ਗਈ ਜ਼ਮੀਨ ’ਚੋਂ ਪਾਕਿਸਤਾਨੀ ਡਰੋਨ ਮਿਲਿਆ ਹੈ। ਜਾਣਕਾਰੀ ਅਨੁਸਾਰ ਉਕਤ ਜ਼ਮੀਨ ਨੂੰ ਬਲਦੇਵ ਸਿੰਘ ਸਾਬਕਾ ਸਰਪੰਚ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਤਪਾਲਾ ਅਤੇ ਲਖਬੀਰ ਸਿੰਘ ਆੜ੍ਹਤੀ ਪੁੱਤਰ ਸਵਰਨ ਸਿੰਘ, ਜੋ ਪਿੰਡ ਸਮਰਾਏ ਦੇ ਰਹਿਣ ਵਾਲੇ ਹਨ, ਨੇ ਠੇਕੇ ’ਤੇ ਲੈ ਕੇ ਕਣਕ ਦੀ ਖੇਤੀ ਕੀਤੀ ਹੋਈ ਹੈ। ਅੱਜ ਖੇਤ ਮਜ਼ਦੂਰ ਜਦੋਂ ਖੇਤਾਂ ’ਚ ਕਣਕ ਨੂੰ ਸਪਰੇਅ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਖੇਤ ’ਚੋਂ ਇਕ ਸੱਕੀ ਚੀਜ਼ ਦਿਖਾਈ ਦਿੱਤੀ, ਜਿਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਜ਼ਮੀਨ ਦੇ ਠੇਕੇਦਾਰਾਂ ਨੂੰ ਦਿੱਤੀ।

ਠੇਕੇਦਾਰਾਂ ਨੇ ਤੁਰੰਤ ਫੋਨ ਰਾਹੀਂ ਸੂਚਨਾ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੂੰ ਦਿੱਤੀ। ਉਪਰੰਤ ਪੁਲਸ ਥਾਣਾ ਡੇਰਾ ਬਾਬਾ ਨਾਨਕ ਅਤੇ ਬੀ. ਐੱਸ. ਐੱਫ. ਦੀ 113 ਬਟਾਲੀਆਂ ਦੇ ਜਵਾਨਾਂ ਵੱਲੋਂ ਮੌਕੇ ’ਤੇ ਪਹੁੰਚ ਕੇ ‌ਡਰੋਨ ਨੂੰ ਕਬਜ਼ੇ ’ਚ ਲਿਆ।

ਇਸ ਸਬੰਧੀ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਦੇ ਸਾਂਝੇ ਸਰਚ ਅਭਿਆਨ ਦੌਰਾਨ ਖੇਤਾਂ ’ਚੋਂ, ਜੋ ਡਰੋਂਨ ਮਿਲਿਆ ਹੈ, ਉਸ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *