ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹੋਈ ਸੀ ਬਹਿਸ
ਰਾਏਪੁਰ -: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਤਾਇਨਾਤ ਇਕ ਕਾਂਸਟੇਬਲ ਨੇ ਆਪਣੇ ਹੀ ਸੀਨੀਅਰ ਅਧਿਕਾਰੀ ਏ. ਐੱਸ. ਆਈ. ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਮੁਲਜ਼ਮ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਰਾਏਪੁਰ ਦੇ ਨਾਲ ਲੱਗਦੇ ਖਰੋੜਾ ਥਾਣਾ ਖੇਤਰ ਦੇ ਪਿੰਡ ਦੇ ਮੁਦੀਪਰ ਵਿਖੇ ਸਥਿਤ ਆਈ. ਟੀ. ਬੀ. ਪੀ. ਕੈਂਪ ਵਿਚ ਦੇਰ ਰਾਤ ਬਿਹਾਰ ਦੇ ਰਹਿਣ ਵਾਲੇ 32 ਸਾਲਾ ਕਾਂਸਟੇਬਲ ਸਰੋਜ ਕੁਮਾਰ ਨੇ ਹਰਿਆਣਾ ਦੇ ਰਹਿਣ ਵਾਲੇ 56 ਸਾਲਾ ਏ. ਐੱਸ. ਆਈ. ਦਵੇਂਦਰ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਕਾਂਸਟੇਬਲ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਏ. ਐੱਸ. ਆਈ. ਨੂੰ ਗੋਲੀ ਮਾਰ ਦਿੱਤੀ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੁਲਜ਼ਮ ਸਿਪਾਹੀ ਸਰੋਜ ਕੁਮਾਰ ਨੂੰ ਕੈਂਪ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
