ਚੌਥੇ ਇੰਡੋ ਨੇਪਾਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਹਾਸਲ ਕੀਤਾ ਕਾਂਸੀ ਦਾ ਮੈਡਲ
ਚੰਡੀਗਡ਼੍ਹ : ਅਰਜੁਨ ਐਵਾਰਡੀ ਅਤੇ ਅੈਥਲੈਟਿਕਸ ਫੈੱਡਰੇਸ਼ਨ ਆਫ ਇੰਡੀਆ ਦੇ ਅੈਥਲੀਟ ਕਮਿਸ਼ਨ ਦੀ ਮੈਂਬਰ ਅਤੇ ਫਸਟ ਕਮਾਂਡੋ ਬਟਾਲੀਅਨ ਬਹਾਦਰਗਡ਼੍ਹ ਦੀ ਕਮਾਂਡੈਂਟ ਸੁਨੀਤਾ ਰਾਣੀ ਕਮਾਂਡੈਂਟ ਸੁਨੀਤਾ ਰਾਣੀ ਦੀ ਛੋਟੀ ਬੇਟੀ ਸ਼ੈਲਜਾ ਰਾਣੀ ਨੇ ਚੌਥੇ ਇੰਡੋ ਨੇਪਾਲ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਹਾਸਲ ਕਰ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਤੋਂ ਪਹਿਲਾ ਉਨ੍ਹਾਂ ਦੀ ਵੱਡੀ ਬੇਟੀ ਮੇਘਾ ਰਾਣੀ ਨੇ 32ਵੀਂ ਜੂਨੀਅਨ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ।
ਨੇਗੀ ਤਾਇਕਵਾਂਡੋ ਇੰਡੀਆ ਦੇ ਪ੍ਰਧਾਨ ਰਾਜੇਸ਼ ਨੇਗੀ ਅਤੇ ਜਨਰਲ ਸਕੱਤਰ ਸਤਪਾਲ ਸਿੰਘ ਨੇਗੀ ਦੀ ਅਗਵਾਈ ਹੇਠ ਹੋਈ ਇੰਡੋ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਕੁੱਲ 478 ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ। ਸ਼ੈਲਜਾ ਰਾਣੀ ਨੇ ਅੰਡਰ-12 ਵੇਟ ਕੈਟਾਗਰੀ ਵਿਚ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ।
ਸ਼ੈਲਜਾ ਆਸ਼ਿਆਨਾ ਪਬਲਿਕ ਸਕੂਲ ਚੰਡੀਗਡ਼੍ਹ ਵਿਚ ਪੰਜਵੀਂ ਦੀ ਵਿਦਿਆਰਥਣ ਹੈ। ਚੈਂਪੀਅਨਸ਼ਿਪ ਦੇ ਸਮਾਪਨ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਓਲੰਪੀਅਨ ਸੁਨੀਤਾ ਰਾਣੀ ਨੇ ਹੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਇਸ ਮੌਕੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ। ਸ਼ੈਲਜਾ ਰਾਣੀ ਆਉਣ ਵਾਲੇ ਸਮੇਂ ਵਿਚ ਇੰਟਰਨੈਸ਼ਨਲ ਪੱਧਰ ’ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।
ਸੁਨੀਤਾ ਰਾਣੀ ਖੁਦ ਜਿਥੇ ਓਲੰਪੀਅਨ ਹਨ, ਉਥੇ ਹੀ ਪੰਜਾਬ ਪੁਲਸ ਦੇ ਵੱਡੇ ਅਧਿਕਾਰੀ ਹਨ। ਉਹ ਲੰਬੇ ਸਮੇਂ ਤੋਂ ਪੰਜਾਬ ਵਿਚ ਖੇਡਾਂ ਨੂੰ ਪ੍ਰਮੋਟ ਕਰ ਰਹੇ ਹਨ ਅਤੇ ਪੰਜਾਬ ਦੇ ਵਿਦਿਆਰਥੀਆਂ ਅਤੇ ਖਾਸ ਕਰ ਕੇ ਲਡ਼ਕੀਆਂ ਨੂੰ ਖੇਡਾਂ ਲਈ ਪ੍ਰੋਤਸਾਹਿਤ ਕਰ ਰਹੇ ਹਨ।