ਆਈ. ਪੀ. ਐੱਲ ਦੀ ਸ਼ਾਨਦਾਰ ਸ਼ੁਰੂਆਤ

ਉਦਘਾਟਨੀ ਮੈਚ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ

ਕੋਲਕਾਤਾ : ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਫਿਲ ਸਾਲਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਈ. ਪੀ. ਐੱਲ. 2025 ਦੇ ਪਹਿਲੇ ਮੈਚ ਵਿਤ ਸ਼ਨੀਵਾਰ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਵਿਰਾਟ ਕੋਹਲੀ (ਨਾਬਾਦ 59) ਅਤੇ ਸਾਲਟ (56) ਨੇ ਸ਼ੁਰੂਆਤੀ ਵਿਕਟ ਲਈ ਸਿਰਫ 8.3 ਓਵਰਾਂ ’ਚ 95 ਦੌੜਾਂ ਜੋੜੀਆਂ, ਜਿਸ ਨਾਲ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ 174/8 ਦੇ ਟੀਚੇ ਨੂੰ ਸਿਰਫ 16.2 ਓਵਰਾਂ ਵਿਚ ਹਾਸਲ ਕਰ ਲਿਆ। ਉਨ੍ਹਾਂ ਨੇ ਤਿੰਨ ਵਿਕਟਾਂ ’ਤੇ 177 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਕਪਤਾਨ ਅਜਿੰਕਿਆ ਰਹਾਣੇ ਨੇ ਸ਼ਾਨਦਾਰ 56 ਦੌੜਾਂ ਬਣਾਈਆਂ ਅਤੇ ਸੁਨੀਲ ਨਰਾਇਣ (44) ਨਾਲ ਦੂਜੀ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਖੱਬੇ ਹੱਥ ਦੇ ਸਪਿਨਰ ਕਰੁਣਾਲ ਪਾਂਡਿਆ (29 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ 2 ਵਿਕਟਾਂ ਮਿਲੀਆਂ।
ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ ਵਿਚ 174/8 (ਅਜਿੰਕਿਆ ਰਹਾਣੇ 56, ਸੁਨੀਲ ਨਰਾਇਣ 44, ਅੰਗਕ੍ਰਿਸ਼ ਰਘੂਵੰਸ਼ੀ 30; ਕਰੁਣਾਲ ਪਾਂਡਿਆ 3/29)
ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 16.2 ਓਵਰਾਂ ’ਚ 177/3 (ਫਿਲ ਸਾਲਟ 56, ਵਿਰਾਟ ਕੋਹਲੀ ਨਾਬਾਦ 59, ਰਜਤ ਪਾਟੀਦਾਰ 34)

Leave a Reply

Your email address will not be published. Required fields are marked *