ਪਾਕਿਸਤਾਨ ਦੀ ਹਾਰ ‘ਤੇ ਹੱਸੇ ਮਲਿਕ ਅਤੇ ਹਫੀਜ਼, ਅਖਤਰ ਨੇ ਵੀ ਕਰ ਦਿੱਤੀ ਬੇਇਜ਼ਤੀ

ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਦੁਬਈ ਵਿਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸ ਜਿੱਤ ‘ਤੇ ਭਾਰਤ ਵਿਚ ਜਸ਼ਨ ਦਾ ਮਾਹੌਲ ਹੈ ਜਦੋਂ ਕਿ ਪੂਰੇ ਪਾਕਿਸਤਾਨ ਵਿਚ ਨਿਰਾਸ਼ਾ ਹੈ ਪਰ ਪਾਕਿਸਤਾਨ ਦੇ ਸਾਬਕਾ ਖਿਡਾਰੀਆਂ ਮੁਹੰਮਦ ਹਫੀਜ਼, ਸ਼ੋਏਬ ਮਲਿਕ ਅਤੇ ਸ਼ੋਏਬ ਅਖਤਰ ਨੇ ਨਿਰਾਸ਼ਾ ਜ਼ਾਹਿਰ ਨਹੀਂ ਕੀਤੀ। ਮਲਿਕ ਅਤੇ ਹਫੀਜ਼ ਪਾਕਿਸਤਾਨ ਦੀ ਹਾਰ ‘ਤੇ ਹੱਸਦੇ ਹੋਏ ਦੇਖੇ ਗਏ। ਦੂਜੇ ਪਾਸੇ, ਸ਼ੋਏਬ ਅਖਤਰ ਨੇ ਆਪਣੀ ਟੀਮ ਦੀ ਹਾਰ ‘ਤੇ ਕਿਹਾ ਕਿ ਮੈਂ ਬਿਲਕੁਲ ਵੀ ਨਿਰਾਸ਼ ਨਹੀਂ ਹਾਂ।

ਪਾਕਿਸਤਾਨ ਦੀ ਹਾਰ ਤੋਂ ਬਾਅਦ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਮੁਹੰਮਦ ਹਫੀਜ਼ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ, ਜਿਸ ਵਿਚ ਉਹ ਦੋਵੇਂ ਭਾਰਤ ਦੀ ਜਿੱਤ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ। ਇਸ ਦੌਰਾਨ ਮਲਿਕ ਨੇ ‘ਦਿਲ ਕੇ ਅਰਮਾਨ ਆਂਸੂ ਮੈਂ ਬਹਿ ਗਏ’ ਗੀਤ ਗਾਇਆ। ਫਿਰ ਉਹਨਾਂ ਨੂੰ ਹੱਸਦੇ ਅਤੇ ਮੁਸਕਰਾਉਂਦੇ ਦੇਖਿਆ ਗਿਆ। ਜਦੋਂ ਕਿ ਬਾਅਦ ਵਿਚ ਮੁਹੰਮਦ ਹਫੀਜ਼ ‘ਹਰ ਗਏ’ ਕਹਿੰਦੇ ਹੋਏ ਉੱਚੀ-ਉੱਚੀ ਹੱਸਣ ਲੱਗ ਪਏ।

ਅਖਤਰ ਨੇ ਕਿਹਾ- ਮੈਂ ਬਿਲਕੁਲ ਵੀ ਨਿਰਾਸ਼ ਨਹੀਂ ਹਾਂ

ਸ਼ੋਏਬ ਅਖਤਰ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸਾਂਝਾ ਕਰਦਿਆਂ ਕਿਹਾ, ‘ਤੁਸੀਂ ਸ਼ਾਇਦ ਕਹਿ ਰਹੇ ਹੋਵੋਗੇ ਕਿ ਮੈਂ ਨਿਰਾਸ਼ ਹਾਂ ਪਰ ਮੈਂ ਬਿਲਕੁਲ ਵੀ ਨਿਰਾਸ਼ ਨਹੀਂ ਹਾਂ।’ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਮੈਨੂੰ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਟੀਮ ਪ੍ਰਬੰਧਨ ‘ਤੇ ਹੋਰ ਸਵਾਲ ਉਠਾਏ ਅਤੇ ਕਿਹਾ ਕਿ ਖਿਡਾਰੀ ਪ੍ਰਬੰਧਨ ਵਾਂਗ ਹੀ ਹਨ। ਨਾ ਤਾਂ ਖਿਡਾਰੀਆਂ ਨੂੰ ਅਤੇ ਨਾ ਹੀ ਪ੍ਰਬੰਧਨ ਨੂੰ ਕੁਝ ਪਤਾ ਹੈ। ਉਹ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਾਂਗ ਹੁਨਰ ਨੂੰ ਨਹੀਂ ਜਾਣਦੇ। ਬਸ ਖੇਡਣ ਚੱਲੇ ਗਏ। ਕੋਈ ਨਹੀਂ ਜਾਣਦਾ ਕਿ ਕੀ ਕਰਨਾ ਹੈ।

Leave a Reply

Your email address will not be published. Required fields are marked *