Chandigarh News : ਚੰਡੀਗੜ੍ਹ ਵਿਚ ਬੀਤੀ ਰਾਤ ਨੂੰ ਏਲਾਂਤੇ ਮਾਲ ਦੀ ਪਾਰਕਿੰਗ ਵਿਚ ਅਚਾਨਕ ਗੋਲੀ ਚੱਲਣ ਕਾਰਨ ਹਫੜਾ-ਦਫੜੀ ਮਚ ਗਈ। ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਗੋਲੀ ਇਕ ਕਾਰ ਦੇ ਦਰਵਾਜ਼ੇ ਵਿਚੋਂ ਲੰਘ ਕੇ ਦੂਜੀ ਕਾਰ ਵਿਚ ਜਾ ਵੱਜੀ। ਗੋਲੀ ਇਕ ਕਾਰ ਦੇ ਦਰਵਾਜ਼ੇ ਵਿਚੋਂ ਲੰਘੀ ਅਤੇ ਏਲਾਂਟੇ ਦੇ ਗੇਟ ਨੰਬਰ 3 ਦੇ ਪ੍ਰਵੇਸ਼ ਦੁਆਰ ਦੇ ਨੇੜੇ ਪਾਰਕਿੰਗ ਵਿਚ ਇਕ ਹੋਰ ਕਾਰ ਵਿਚ ਜਾ ਵੱਜੀ।
ਜਾਣਕਾਰੀ ਮੁਤਾਬਿਕ ਮੋਹਾਲੀ ਦੇ ਸੈਕਟਰ-71 ਦਾ ਰਹਿਣ ਵਾਲਾ ਚਰਨਜੀਤ ਸਿੰਘ ਬੀਤੀ ਸ਼ਾਮ ਨੂੰ ਆਪਣੇ ਦੋਸਤ ਨਾਲ ਨਵੀਂ ਕਾਰ ਖਰੀਦਣ ਲਈ ਇੰਡਸਟਰੀਅਲ ਏਰੀਆ ਫੇਜ਼-1 ਦੇ ਏਲਾਂਟੇ ਮਾਲ ਦੇ ਪਿੱਛੇ ਸਥਿਤ ਨੈਕਸਾ ਸ਼ੋਅਰੂਮ ਗਿਆ ਸੀ। ਉਸਨੇ ਆਪਣੀ ਫਾਰਚੂਨਰ ਕਾਰ ਸ਼ੋਅਰੂਮ ਡਰਾਈਵਰ ਸਾਹਿਲ ਨੂੰ ਪਾਰਕਿੰਗ ਵਿਚ ਖੜ੍ਹੀ ਕਰਨ ਲਈ ਦੇ ਦਿੱਤੀ।
ਦੱਸ ਦਈਏ ਕਿ ਲਗਭਗ ਇਕ ਘੰਟੇ ਬਾਅਦ ਚਰਨਜੀਤ ਸਿੰਘ ਨੇ ਗਰਾਊਂਡ ਫਲੋਰ ‘ਤੇ ਆਪਣੀ ਕਾਰ ਮੰਗੀ। ਸਾਹਿਲ ਗੱਡੀ ਲੈਣ ਗਿਆ। ਇਸ ਦੌਰਾਨ ਕਾਰ ਦੇ ਗੀਅਰ ਬਾਕਸ ਕੋਲ ਇਕ ਪਿਸਤੌਲ ਮਿਲਿਆ। ਸਾਹਿਲ ਨੇ ਪਿਸਤੌਲ ਹੱਥ ਵਿਚ ਲੈ ਲਈ ਅਤੇ ਦੇਖਣ ਲੱਗਾ, ਇਸ ਦੌਰਾਨ ਗੋਲੀ ਚੱਲ ਗਈ।
