ਚੋਗਾਵਾਂ : ਅੱਜ ਕਸਬਾ ਚੋਗਾਵਾਂ ਦੇ ਨੇੜਲੇ ਪਿੰਡ ਟਪਿਆਂਲਾ ਵਿਖੇ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਬੱਚੇ ਦੇ ਚਾਚੇ ਜਰਮਨ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਸ਼ਾਹਬਾਜ਼ ਸਿੰਘ (7) ਪੱੁਤਰ ਸਰਬਜੀਤ ਸਿੰਘ ਜੋ ਕਿ ਪਹਿਲੀ ਕਲਾਸ ਵਿਚ ਪੜਦਾ ਸੀ, ਅੱਜ ਸਕੂਲ ਤੋਂ ਛੁੱਟੀ ਹੋਣ ’ਤੇ 2 ਵਜੇ ਦੇ ਕਰੀਬ ਟਿਊਸ਼ਨ ਪੜ੍ਹ ਕੇ ਘਰ ਆਇਆ ਅਤੇ ਬੈਗ ਰੱਖ ਕੇ ਬਾਹਰ ਖੇਡਣ ਲਈ ਚਲਾ ਗਿਆ, ਜਿੱਥੇ ਉਸ ਨੂੰ ਆਵਾਰਾ ਕੁੱਤਿਆਂ ਨੇ ਘੇਰ ਲਿਆ ਅਤੇ ਉਸ ਦੇ ਸਿਰ ਨੂੰ ਬੁਰੀ ਤਰ੍ਹਾਂ ਨੋਚ ਲਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਉਨ੍ਹਾਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੱੁਕਣੇ ਚਾਹੀਦੇ ਹਨ।
